ਐੱਸ.ਜੀ.ਐੱਲ. ਹਸਪਤਾਲ ਵਿੱਖੇ ਰੀੜ੍ਹ ਦੀ ਟੇਡੀ ਹੱਡੀ ਨੂੰ ਠੀਕ ਕਰਨ ਦਾ ਕੈਂਪ ਸ਼ੁਰੂ ਕੀਤਾ ਗਿਆ। - News 360 Broadcast
ਐੱਸ.ਜੀ.ਐੱਲ. ਹਸਪਤਾਲ ਵਿੱਖੇ ਰੀੜ੍ਹ ਦੀ ਟੇਡੀ ਹੱਡੀ ਨੂੰ ਠੀਕ ਕਰਨ ਦਾ ਕੈਂਪ ਸ਼ੁਰੂ ਕੀਤਾ ਗਿਆ।

ਐੱਸ.ਜੀ.ਐੱਲ. ਹਸਪਤਾਲ ਵਿੱਖੇ ਰੀੜ੍ਹ ਦੀ ਟੇਡੀ ਹੱਡੀ ਨੂੰ ਠੀਕ ਕਰਨ ਦਾ ਕੈਂਪ ਸ਼ੁਰੂ ਕੀਤਾ ਗਿਆ।

Listen to this article

NEWS 360 BROADCAST

ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟ੍ਰਸਟ ਵਲੋਂ ਚਲਾਏ ਜਾ ਰਹੇ ਐੱਸ.ਜੀ.ਐੱਲ. ਸੁਪਰ ਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਜਲੰਧਰ ਵਿੱਖੇ ਸਟੈਂਡਿੰਗ ਸਟ੍ਰੇਟ ਇਨਕਾਰਪੋਰੇਸ਼ਨ ਅਮਰੀਕਾ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਰੀੜ੍ਹ ਦੀ ਹੱਡੀ ਦੀਆਂ ਅਸਾਧਾਰਨ ਸਮੱਸਿਆ ਤੋਂ ਪੀੜਿਤ ਮਰੀਜਾਂ ਲਈ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਸ਼ੁਰੂ ਕੀਤਾ ਗਿਆ ਜੋ 19 ਨਵੰਬਰ ਤੱਕ ਜਾਰੀ ਰਹੇਗਾ। ਜਿਸ ਦਾ ਉਦਘਾਟਨ ਹਸਪਤਾਲ ਦੇ ਚੇਅਰਮੈਨ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਵਲੋਂ ਕੀਤਾ ਗਿਆ। ਸੁਆਮੀ ਜੀ ਨੇ ਸਟੈਂਡਿੰਗ ਸਟ੍ਰੇਟ ਦੇ ਸੀ.ਈ.ਓ ਡਾ. ਰਵੀ ਬੈਂਸ ਅਤੇ ਉਹਨਾਂ ਨਾਲ ਆਈ 21 ਮੈਂਬਰੀ ਟੀਮ ਜਿਸ ਵਿੱਚ ਡਾਕਟਰ ਸਾਹਿਬਾਨ ਅਤੇ ਪੈਰਾਮੈਡੀਕਲ ਸਟਾਫ ਸ਼ਾਮਿਲ ਹਨ ਨੂੰ ਜੀ ਆਇਆਂ ਕਰਦਿਆਂ ਉਹਨਾਂ ਵਲੋਂ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਹਸਪਤਾਲ ਦੇ ਸੀ.ਈ.ਓ ਸ. ਮਨਿੰਦਰ ਪਾਲ ਸਿੰਘ ਰਿਆੜ ਜੀ ਵੀ ਉਪਸਥਿਤ ਸਨ। ਉਹਨਾਂ ਨੇ ਦੱਸਿਆ ਕਿ ਅਜਿਹੇ ਕੈਪਾਂ ਦੀ ਲੜੀ ਤਹਿਤ ਇਹ ਨੌਵਾਂ ਕੈਂਪ ਹੈ। ਪਿਛਲੇ ਕੈਂਪਾਂ ਵਿਚ ਕੀਤੇ ਗਏ ਅਪਰੇਸ਼ਨਾਂ ਦਾ ਚੰਗਾ ਪ੍ਰਭਾਵ ਗਿਆ ਹੈ। ਜਿਸ ਦੇ ਨਤੀਜੇ ਵਜੋਂ ਦੂਰ ਦੁਰਾਡੇ ਤੋਂ 32 ਤੋਂ ਵੱਧ ਮਰੀਜਾਂ ਨੇ ਆਪਣੇ ਨਾਮ ਦਰਜ ਕਰਵਾਏ ਹਨ। ਇਹਨਾਂ ਵਿੱਚੋਂ ਜੋ ਜਿਆਦਾ ਤਕਲੀਫ ਵਿਚ ਹੋਣਗੇ ਅਤੇ ਜਿਹਨਾਂ ਦੇ ਅਪ੍ਰੇਸ਼ਨ ਆਮ ਹਸਪਤਾਲਾਂ ਵਿੱਚ ਨਹੀਂ ਹੋ ਸਕਦੇ ਉਹਨਾਂ ਦੇ ਅਪ੍ਰੇਸ਼ਨ ਇਸ ਕੈਂਪ ਵਿੱਚ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਤੇ ਹਸਪਤਾਲ ਦੇ ਜਨਰਲ ਸੈਕਟਰੀ ਸ. ਬਲਦੇਵ ਸਿੰਘ ਜੀ, ਮੈਡੀਕਲ ਸੁਪ੍ਰਿਟੈਂਡੇਂਟ ਡਾ. ਗੋਮਤੀ ਮਹਾਜਨ, ਅਤੇ ਡਾਕਟਰ ਸਾਹਿਬਾਨ ਵੀ ਉਪਸਥਿਤ ਸਨ।

CATEGORIES
Share This

COMMENTS

Wordpress (0)