LKC ਵਿਖੇ ਜੱਟ ਸਿੱਖ ਕੌਂਸਿਲ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ ਸਕਾਲਰਸ਼ਿਪ

न्यूज़ 360 ब्रॉडकास्ट (जालंधर/एजुकेशन)

ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿੱਥੇ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਮੱਦਦ ਕਰਦਾ ਹੈ ਉੱਥੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਪ੍ਰੇਰਿਤ ਕਰਦਾ ਹੈ। ਇਸੇ ਤਹਿਤ “ਦੀ ਜੱਟ ਸਿੱਖ ਕੌਂਸਿਲ (ਰਜਿ:)” ਵੱਲੋਂ 50 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ।

ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਦੀ ਜੱਟ ਸਿੱਖ ਕੌਂਸਿਲ ਦੇ ਗਵਰਨਿੰਗ ਸੈਕਟਰੀ ਸ. ਹਰਦਿਪਿੰਦਰ ਸਿੰਘ ਮਾਨ, ਵਿੱਤ ਸਕੱਤਰ, ਸ. ਸੁਖਵਿੰਦਰ ਸਿੰਘ ਲਾਲੀ, ਅਗਜੈਕਟਿਵ ਮੈਂਬਰ ਸ. ਜਸਪਾਲ ਸਿੰਘ ਵੜੈਚ (ਸਯੁੰਕਤ ਸਕੱਤਰ ਕਾਲਜ ਗਵਰਨਿੰਗ ਕੌਂਸਲ), ਮੈਂਬਰ ਸ. ਗੁਲਬਹਾਰ ਸਿੰਘ, ਮੈਂਬਰ ਸ. ਸੁਖਬਹਾਰ ਸਿੰਘ, ਸ. ਕਮਲਜੀਤ ਸਿੰਘ ਹੇਅਰ (ਸਾਬਕਾ ਗਵਰਨਿੰਗ ਸੈਕਟਰੀ ਜੱਟ ਸਿੰਘ ਕੌਂਸਲ) ਨੇ ਇਕਠਿਆਂ 50 ਹਜ਼ਾਰ ਦੀ ਰਾਸ਼ੀ ਕਾਲਜ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰੂਪ ਵਿਚ ਦਿੱਤੀ।

ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ‘ਦੀ ਜੱਟ ਸਿੱਖ ਕੌਂਸਿਲ’ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਉੱਥੇ ਅਗਾਂਹ ਪੜ੍ਹਨ ਤੇ ਅੱਗੇ ਵੱਧਣ ਲਈ ਉਤਸ਼ਾਹ ਮਿਲਦਾ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਅੱਜ ਦੇ ਸਮੇਂ ਅਜਿਹਾ ਕਾਰਜ, ਸਭ ਤੋਂ ਵੱਡੀ ਸੇਵਾ ਹੈ। ਜ਼ਿਕਰਯੋਗ ਹੈ ਕਿ ਜੱਟ ਸਿੱਖ ਕੌਂਸਿਲ ਪਿਛਲੇ ਲੰਮੇ ਸਮੇਂ ਤੋਂ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੰਦੀ ਆ ਰਹੀ। ਇਸ ਮੌਕੇ ਜੱਟ ਸਿੱਖ ਕੌਂਸਿਲ ਵਲੋਂ ਵਿਦਿਆਰਥੀ ਹਰਜਾਪ ਸਿੰਘ, ਜਸਲ ਪ੍ਰੀਤ ਕੌਰ, ਜਸਮੀਤ ਕੌਰ, ਅਰਸ਼ਦੀਪ ਕੌਰ, ਗੁਰਸ਼ਨਪ੍ਰੀਤ ਸਿੰਘ, ਕਿਰਨਜੋਤ ਕੌਰ, ਮਨਪ੍ਰੀਤ ਸਿੰਘ, ਗੁਰਨੀਤ ਕੌਰ, ਅਮਰੀਕ ਸਿੰਘ ਅਤੇ ਤਰਮਨਦੀਪ ਕੌਰ ਨੂੰ ਸਕਾਲਰਸ਼ਿਪ ਤਕਸੀਮ ਕੀਤੀ।

Related posts

HMV की B.LIB की छात्राएं छाई रहीं

CBSE ने जारी की 10वीं और 12वीं के बोर्ड EXAM की डेटशीट, फरवरी में होंगी परीक्षाएं

मानव सहयोग स्कूल की छात्राओं ने इनोवेशन मैराथन कंपटीशन में लहराया जीत का परचम