ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਡਟਵੀਂ ਹਿਮਾਇਤ ਦਾ ਐਲਾਨ  - News 360 Broadcast
ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਡਟਵੀਂ ਹਿਮਾਇਤ ਦਾ ਐਲਾਨ 

ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਡਟਵੀਂ ਹਿਮਾਇਤ ਦਾ ਐਲਾਨ 

Listen to this article

 

ਲੋਕ ਮਸੀਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ

ਜਲੰਧਰ: ਆਪ ਦੇ ਮੁੱਖ ਮੰਤਰੀ ਕੇਜਰੀਵਾਲ ਵਲੋਂ ਇਕ ਪ੍ਰੈਸ ਕਾਨਫਰੰਸ ਰਾਹੀਂ ਦਿਤੇ ਗਏ ਉਸ ਬਿਆਨ ਜਿਸ ਵਿਚ ਉਸ ਨੇ ਕਿਹਾ ਕਿ ਆਪ ਦੀ ਸਰਕਾਰ ਬਣੀ ਤਾਂ ਮੈਂ ਧਰਮ ਪਰਿਵਰਤਨ ਤੇ ਰੋਕ ਲਾਉਣ ਲਈ ਬਿੱਲ ਪਾਸ ਕਰਾਂਗਾ। ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਉਸ ਬਿਆਨ ਦੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 25 ਵਿਚ ਦੇਸ਼ ਦੇ ਹਰ ਵਿਅਕਤੀ ਨੂੰ ਆਪਣਾ ਧਰਮ ਪਰਿਵਰਤਨ , ਪ੍ਰਚਾਰ ਕਰਨ , ਪ੍ਰਸਾਰ ਕਰਨ ਅਤੇ ਮੰਨਣ ਦਾ ਪੂਰਾ ਅਧਿਕਾਰ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸ਼ਚਿਅਨ ਮੂਵਮੈਂਟ , ਬਿਸ਼ਪ ਵਿਜੈ ਕਲਾਈਮੈਂਟ , ਬਿਸ਼ਪ ਕਿਸ਼ੋਰ ਗਿੱਲ , ਡਾ. ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ, ਸੁਧੀਰ ਮਸੀਹ ਸ਼ਾਹਕੋਟ ਯੂਥ ਪ੍ਰਧਾਨ ਪੰਜਾਬ, ਅਲਿਆਸ ਮਸੀਹ ਪਰਤਾਪਪੁਰਾ ਜਨਰਲ ਸਕੱਤਰ , ਡੈਨੀਅਲ ਮਸੀਹ ਯੂਥ ਜਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ , ਸ਼ਰੀਫ ਮਸੀਹ ਸੀਨੀਅਰ ਵਾਈਸ ਪ੍ਰਧਾਨ ਜਲੰਧਰ, ਪੀਟਰ ਮਸੀਹ ਬੁਲੰਦਪੁਰ ਯੂਥ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ , ਬੂਟਾ ਮਸੀਹ ਮੁੱਖ ਸਲਾਹਕਾਰ, ਜੌਹਨ ਮਸੀਹ ਜਿਲ੍ਹਾ ਪ੍ਰਧਾਨ ਜਲੰਧਰ, ਵਿਲਸਨ ਮਸੀਹ ਬਿੱਟੂ ਜਿਲ੍ਹਾ ਜਨਰਲ ਸਕੱਤਰ ਦਿਹਾਤੀ , ਸ਼੍ਰੀਮਤੀ ਡੌਲੀ ਮਸੀਹ ਪ੍ਰਧਾਨ ਇਸਤਰੀ ਵਿੰਗ ਪੰਜਾਬ ,ਸ਼੍ਰੀਮਤੀ ਪ੍ਰੀਤੀ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਜਲੰਧਰ।

ਉਪਰੋਕਤ ਸਾਰੇ ਨੇਤਾਵਾਂ ਨੇ ਕਿਹਾ ਕਿ ਅਸੀਂ ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਦੇ ਸਾਰੇ ਅਹੁਦੇਦਾਰਾਂ , ਵਰਕਰਾਂ ਅਤੇ ਮੂਵਮੈਂਟ ਨਾਲ ਜੁੜੇ ਹੋਏ ਸਾਰੇ ਵਿਅਕਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਜਪਾ , ਆਪ , ਅਕਾਲੀ ਦਲ ਅਤੇ ਕਿਸੇ ਵੀ ਮਸੀਹ ਵਿਰੋਧੀ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ । ਉਪਰੋਕਤ ਸਾਰੇ ਨੇਤਾਵਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਲੋਕ ਇਹ ਵੀ ਸਮਝ ਲੈਣ ਕਿ ਆਮ ਆਦਮੀ ਪਾਰਟੀ ਆਰਐੱਸਐੱਸ ਦੀ ਬੀ ਟੀਮ ਹੈ । ਪੰਜਾਬ ਕਿਸ਼ਚਿਅਨ ਮੂਵਮੈਂਟ ਪੂਰੇ ਪੰਜਾਬ ਵਿਚ ਧਰਮ ਨਿਰਪੱਖਤਾ ਦੀ ਸੋਚ ਰੱਖਣ ਵਾਲੀ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦਿੰਦੀ ਹੈ ਅਤੇ ਪ੍ਰਣ ਕਰਦੀ ਹੈ ਕਿ ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਦਾ ਹਰ ਵਰਕਰ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਦੇ ਹਰ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੇਗਾ । ਉਪਰੋਕਤ ਸਾਰੇ ਨੇਤਾਵਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸਾਈ ਕੌਮ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੀ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਸਾਨੂੰ ਪੂਰਾ ਭਰੋਸਾ ਦੁਆਇਆ ਹੈ ।

CATEGORIES
Share This

COMMENTS

Wordpress (0)