
ਪਿੰਡ ਦੌਲਤਪੁਰਾ ਨੀਵਾ ਵਿਖੇ ਨਾਨਕਿਆਂ ਤੇ ਦਾਦਕਿਆਂ ਦੇ ਪਰਿਵਾਰ ਨੇ ਤੀਆ ਮੰਨਾਕੇ ਰਿਸ਼ਤਿਆਂ ਦੀ ਸਾਂਝ ਵਧਾਈ ਪਹੁੰਚੇ ਐੱਮ ਐੱਲ ਏ ਡਾ,ਅਮਨਦੀਪ ਅਰੋੜਾ
ਮੋਗਾ 8 ਅਗਸਤ (ਅ , ਪ) ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਵਿਖੇ ਨਾਨਕਿਆਂ ਤੇ ਦਾਦਕਿਆਂ ਦੇ ਪਰਿਵਾਰ ਨੇ ਤੀਆ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅੰਗਰੇਜ਼ ਸਿੰਘ ਐਡਵੋਕੇਟ ਤੇ ਜਲੰਧਰ ਦੇ ਰੋਜ਼ਾਨਾਂ ਸਪੋਕਸਮੈਨ ਅਖਬਾਰ ਇੰਚਾਰਜ ਨਿਰਮਲ ਸਿੰਘ ਵਲੋ ਮੋਗੇ ਦੇ ਆਮ ਆਦਮੀ ਪਾਰਟੀ ਦੇ ਅਮਨਦੀਪ ਕੌਰ ਅਰੋੜਾ ਐਮ ਐਲ ਏ ਨੂੰ ਮੁੱਖ ਮਹਿਮਾਨ ਦੇ ਤੌਰ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਗੇ ਦੇ ਐਮ ਐਲ ਏ ਅਮਨਦੀਪ ਅਰੋੜਾ ਗਿੱਧਾ ਪਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਵਿੰਦਰ ਸਿੰਘ ਐਡਵੋਕੇਟ ਨੇ ਰੋਜ਼ਾਨਾਂ ਸਪੋਕਸਮੈਨ ਅਖਬਾਰ ਪੱਤਰਕਾਰ ਨਾਲ ਗੱਲਬਾਤ ਕਰਦਿਆ ਦਸਿਆ ਕਿ ਅਸੀਂ ਸਾਰੇ ਰਿਸ਼ਤੇਦਾਰ ਰਲ ਮਿਲ ਕੇ ਤੀਜ ਦੀਆਂ ਤਿਉਹਾਰ ਮਨਾ ਕੇ ਰਿਸ਼ਤਿਆਂ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ ਇਹ ਵੀ ਦਸਿਆ ਬਜ਼ੁਰਗ ਮਾਤਾਵਾਂ ਵੱਲੋਂ ਪੁਰਾਣੇ ਸਮੇਂ ਦੀਆਂ ਤੀਆਂ ਦਾ ਤਿਉਹਾਰ ਬੱਚਿਆਂ ਨੂੰ ਜਾਣੂ ਕਰਵਾ ਕੇ ਦਰਾਣੀਆਂ ਜਠਾਣੀਆਂ ਤੇ ਨੇਨਾਣਾ ਰਲ ਕੇ ਗਿੱਧਾ ਕਿੱਕਲੀ ਗੀਤ ਗਾ ਕੇ ਤੇ ਪੀਘਾਂ ਝੂਟ ਕੇ ਤੀਆ ਮਨਾਈਆਂ । ਇਸ ਤੀਆਂ ਦੇ ਤਿਉਹਾਰ ਵਰਦਾਨ ਆਯੁਰਵੈਦਿਕ ਕੰਪਨੀ ਦੇ ਐਮ ਡੀ ਡਾਕਟਰ ਸੁਭਾਸ਼ ਗੋਇਲ ਚੰਡੀਗੜ ਅੰਗਰੇਜ਼ ਸਿੰਘ ਐਡਵੋਕੇਟ ਮੋਗਾ ਸੁਖਜੀਤ ਸਿੰਘ ਸੁੱਖਾ ਦੋਰਾਹਾ ਅਮਰ ਸਿੰਘ ਬੱਗਾ ਬਲਵੀਰ ਸਿੰਘ ਹਰਜਿੰਦਰ ਸਿੰਘ ਹੈਪੀ ਅਤੇ ਹੋਰ ਰਿਸ਼ਤੇਦਾਰ ਹਾਜ਼ਰ ਸਨ