ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ ਭਾਈ ਘਨੱਈਆ ਸੇਵਾ ਸੰਕਲਪ ਦਿਵਸ ਮਨਾਇਆ - News 360 Broadcast
ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ ਭਾਈ ਘਨੱਈਆ ਸੇਵਾ ਸੰਕਲਪ ਦਿਵਸ ਮਨਾਇਆ

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ ਭਾਈ ਘਨੱਈਆ ਸੇਵਾ ਸੰਕਲਪ ਦਿਵਸ ਮਨਾਇਆ

Listen to this article

ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ਅੱਜ 20 ਸਤੰਬਰ 2022 ਨੂੰ ਭਾਈ ਘਨੱਈਆ ਸੇਵਾ ਸੰਕਲਪ ਦਿਵਸ ਮਨਾਇਆ ਗਿਆ, ਜਿਸਦਾ ਉਦਘਾਟਨ ਐਸ.ਡੀ.ਐਮ. ਜਲੰਧਰ ਡਾ.ਜੈਇੰਦਰ ਸਿੰਘ ਪੀ.ਸੀ.ਐਸ.ਨੇ ਕੀਤਾ।

ਇਸ ਸਮਾਗਮ ਵਿੱਚ 500 ਦੇ ਲਗਭਗ ਵਿਦਿਆਰਥੀ ਸ਼ਾਮਲ ਹੋਏ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਸ਼੍ਰੀ ਜੈਇੰਦਰ ਸਿੰਘ ਜੀ ਨੇ ਵਾਤਾਵਰਣ ਦੀ ਸੰਭਲ ਲਈ ਕਾਲਜ ਵਿਖੇ ਇਕ ਬੂਟਾ ਵੀ ਲਗਾਇਆ ਤੇ ਕਾਲਜ ਦੀ ਆਰਟ ਗੈਲਰੀ ਦਾ ਉਦਘਾਟਨ ਵੀ ਕੀਤਾ। ਆਰੰਭ ਵਿੱਚ  ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੁਆਗਤੀ ਭਾਸ਼ਣ ਵਿੱਚ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ।  ਓਹਨਾ ਭਾਈ ਘਨਈਆ ਜੀ ਦੇ ਸੰਕਲਪ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਵੀ ਕੀਤਾ । ਵਿਦਿਆਰਥੀਆਂ ਨੂੰ ਫਸਟ ਐਡ ਦੀ ਟ੍ਰੇਨਿਗ ਕਰਵਾਈ ਗਈ ਤੇ ਬੂਟਾ ਸਿੰਘ ਪੰਡੋਰੀ ਵਲੋਂ ਭਾਈ ਘਨਈਆ ਜੀ ਦੇ ਜੀਵਨ ਤੇ ਰਿਸਰਚ ਪੇਪਰ ਪੜ੍ਹਿਆ ਗਿਆ । ਲਾਇਨ ਐੱਸ.ਐੱਮ. ਸਿੰਘ ਨੇ ਅੱਖਾਂ ਦਾਨ ਅਤੇ ਅੰਗ ਦਾਨ ਤੇ ਵਿਧਿਆਰਥੀਆ ਨੂੰ ਜਾਗਰੂਕ ਕੀਤਾ। ਮੁੱਖ ਮਹਿਮਾਨ ਨੇ ਇਸ ਮੌਕੇ ਖੂਨ ਦਾਨ ਕੈੰਪ ਦਾ ਵੀ ਉਦਘਾਟਨ ਕੀਤਾ ਜਿਥੇ 80 ਤੋਂ ਵੀ ਵੱਧ ਬਚਿਆ ਨੇ ਖੂਨਦਾਨ ਕੀਤਾ। ਮੁੱਖ ਮਹਿਮਾਨ ਨੇ ਬੋਲਦਿਆਂ ਵਿਦਿਆਰਥੀਆਂ ਨੂੰ ਅੱਗੇ ਆ ਕੇ ਦੇਸ਼ ਸੇਵਾ ਲਈ ਪ੍ਰੇਰਿਆ । ਓਹਨਾ ਕਿਹਾ ਕਿ ਅਜਿਹੇ ਕੈੰਪ ਵਿਦਿਆਰਥੀਆਂ ਵਿੱਚ ਚੇਤਨਾ ਜਗਾਉਂਦੇ ਹਨ  । ਓਹਨਾ ਨੇ ਫਲਾਵਰ ਪਲਾਂਟ ਦੇ ਪ੍ਰਮੁੱਖ ਮੈਂਬਰਾਂ ਨੂੰ ਸਨਮਾਨਿਤ ਕੀਤਾ ।  ਰੈਡਰਿਬਨ  ਸੋਸਾਇਟੀ ਵਲੋਂ ਪ੍ਰੋ. ਸੰਦੀਪ ਸ਼ਰਮਾ ਦੀ ਨਿਰਦੇਸ਼ਾ ਹੇਠ ਵਿਧਿਆਰਥੀਆ ਵਲੋਂ ਨਸ਼ਾ ਰੋਕੋ ਪੈਂਫਲੇਟ ਤੇ ਪਲੱਕ ਕਾਰਡ ਵੀ ਬਣਾਏ ਗਏ ।

ਸੀ.ਡੀ.ਟੀ.ਪੀ ਵਿਬਾਗ ਵਲੋਂ ਇਕ ਪੈਂਫਲੇਟ ਰਿਲੀਜ਼ ਕੀਤਾ ਗਿਆ । ਅੰਤ ਵਿੱਚ ਦਿਸ਼ਾਦੀਪ ਐਨ.ਜੀ.ਓ. ਦੇ ਮੁੱਖ ਸੰਚਾਲਨ ਐੱਸ.ਐੱਮ. ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ । ਇਸ ਪ੍ਰੋਗਰਾਮ ਵਿੱਚ ਸ਼੍ਰੀ. ਸੁਰਿੰਦਰ ਸੈਣੀ, ਸ਼੍ਰੀ ਇੰਦਰ ਦੇਵ ਸਿੰਘ, ਸ਼੍ਰੀ ਕਸ਼ਮੀਰ ਕੁਮਾਰ, ਮੈਡਮ ਸਰਬਜੀਤ ਕੌਰ, ਐਸ.ਪੀ. ਸਿੰਘ, ਸ਼੍ਰੀ ਦੁਰਗੇਸ਼ ਜੰਡੀ, ਕੈਪਟਨ ਜਸਵਿੰਦਰ ਸਿੰਘ, ਸ਼੍ਰੀ ਦੁੱਗਲ ਸਾਹਿਬ, ਸ਼੍ਰੀ ਤਰਸੇਮ ਤੇ ਸ਼੍ਰੀ ਲਖਨਪਾਲ ਨੇ ਵੀ ਸ਼ਿਰਕਤ ਕੀਤੀ।

CATEGORIES
Share This

COMMENTS

Wordpress (0)