ਰਾਸ਼ਟਰੀ ਵੋਟਰ ਦਿਵਸ, 2023 ਦੌਰਾਨ ਹੋਏ ਮੁਕਾਬਲਿਆਂ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ - News 360 Broadcast
ਰਾਸ਼ਟਰੀ ਵੋਟਰ ਦਿਵਸ, 2023 ਦੌਰਾਨ ਹੋਏ ਮੁਕਾਬਲਿਆਂ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਰਾਸ਼ਟਰੀ ਵੋਟਰ ਦਿਵਸ, 2023 ਦੌਰਾਨ ਹੋਏ ਮੁਕਾਬਲਿਆਂ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Listen to this article

Jalandhar: ਭਾਰਤ ਚੌਣ ਕਮੀਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਮਿੱਤੀ 25 ਜਨਵਰੀ, 2023 ਨੂੰ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆਂ ਗਿਆ। ਇਸ ਨੂੰ ਮੁੱਖ ਰੱਖਦੇ ਹੋਏ ਮਾਣਯੋਗ ਡਿਪਟੀ ਕਮਿਸ਼ਨਰ-ਕਮ ਜਿਲ੍ਹਾ ਚੋਣ ਅਫਸਰ, ਜਲੰਧਰ ਜੀ ਵਲੋਂ ਜਿਲ੍ਹੇ ਦੇ ਸਮੂਹ ਕਾਲਜਾਂ ਦੇ ਵਿੱਦਿਆਰਥੀਆਂ ਦਰਮਿਆਨ ਵੋਟਰ ਜਾਗਰੂਕਤਾ ਅਤੇ ਵਿਦਿਅਕ ਮੁਕਾਬਲੇ ਜਿਵੇਂ ਕਿ ਭਾਸ਼ਣ, ਨਿਬੰਧ ਲੇਖਣ, ਚਿੱਤਰਕਾਰੀ, ਪੋਸਰਟ/ ਸਲੋਗਨ ਰਾਈਟਿੰਗ ਆਦਿ ਹੰਸ ਰਾਜ ਮਹਿਲਾ ਵਿਦਿਆਲਯ, ਜਲੰਧਰ ਵਿਖੇ ਮਿਤੀ 19.1.2023 ਤੋਂ 21.1.2023 ਤੱਕ ਕਰਵਾਏ ਗਏ। ਰੰਗੋਲੀ ਦੇ ਮੁਕਾਬਲਿਆਂ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ਨਵਨੀਤ ਕੌਰ ਅਤੇ ਰੀਆ ਨੇ ਪਹਿਲਾ, ਰਮਨਦੀਪ ਕੌਰ ਅਤੇ ਬਵਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜੋ ਕਿ ਕਪਿਊਟਰ ਇੰਜ: ਦੀਆਂ ਵਿੱਦਿਆਰਥਣਾਂ ਹਨ।ਇਸੇ ਤਰ੍ਹਾਂ ਸਿਵਲ ਇੰਜ ਦੇ ਅਨੁੰਜ ਕੁਮਾਰ ਯਾਦਵ ਨੇ ਭਾਸ਼ਨ ਮੁਕਾਵਲੇ ਵਿੱਚ ਤੀਸਰਾ ਅਤੇ ਇਲੈਕਟ੍ਰੋਨਿਕਸ ਇੰਜ: ਦੇ ਜਗਮੀਤ ਨੇ ਵੀ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਜੇਤੂ ਵਿੱਦਿਆਰਥੀਆ ਅਤੇ ਸਬੰਧਤ ਵਿਭਾਗਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਵੀਪ ਦੇ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ, ਡਾ. ਰਾਜੀਵ ਭਾਟੀਆ (ਮੁੱਖੀ ਸਿਵਲ ਵਿਭਾਗ), ਸ਼੍ਰੀ ਜੇ.ਐਸ ਘੋੜਾ (ਮੁੱਖੀ ਈ.ਸੀ.ਈ ਵਿਭਾਗ), ਸ਼੍ਰੀ ਪ੍ਰਿਸ਼ ਮਦਾਨ (ਮੁੱਖੀ ਕਪਿਊਟਰ ਵਿਭਾਗ), ਅਤੇ ਮਿਸ ਨੇਹਾ (ਸੀ.ਡੀ ਕਸਲਟੈਂਟ) ਮੌਜੂਦ ਸਨ।ਰਿਨ੍ਹਾਂ ਪ੍ਰਾਪਤੀਆਂ ਨਾਲ ਕਾਲਜ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ।

CATEGORIES
Share This